ਕੰਮ ਦੀਆਂ ਗੱਲਾਂ ◄ by Jot Chahal

#imjot #ranachahal #iamrana #jotc
ਕਹਿਣਾ ਕਦੇ ਮੋੜੀਏ ਨਾ ਪੰਚੈਤ ਦਾ
ਮਾਪਿਆਂ ਨੂੰ ਮੌਕਾ ਦਈਏ ਨਾ ਸ਼ਕੈਤ ਦਾ
ਸਾਂਝੀ ਵੱਟ ਤੋਂ ਨਾ ਪੁੱਛੇ ਬਿਨਾਂ ਰੁੱਖ ਵੱਢੀਏ
ਸੱਥ 'ਚ ਖਲੋ ਕੇ ਨਾ ਜੀ ਗਾਲ੍ਹ ਕੱਢੀਏ
ਚੌਂਕੀਦਾਰ ਨਾਲ ਕਦੇ ਵੈਰ ਪਾਈਏ ਨਾ
ਚੱਕਵੇਂ ਜਏ ਬੰਦੇ ਦੀ ਬਰਾਤ ਜਾਈਏ ਨਾ
ਮਾਰੀਏ ਨਾ ਭਾਨੀ ਕਿਤੇ ਹੁੰਦੇ ਸਾਕ ਨੂੰ
ਐਬੀ ਕੋਲ ਜਾਣ ਦੇਈਏ ਨਾ ਜਵਾਕ ਨੂੰ
ਬੁਲਾਈਏ ਨਾ ਕਦੇ ਆਖ 'ਓਏ' ਰਾਹੀ ਨੂੰ
ਮਾਂਜ ਰੇਤੇ ਨਾਲ ਧੋਈਏ ਨਾ ਕੜਾਹੀ ਨੂੰ
ਮੌਤ 'ਤੇ ਸ਼ਰੀਕ ਘਰ ਜਾਣੋਂ ਰਹੀਏ ਨਾ
ਭੈਣ ਦੇ ਦਰ ਤੇ ਬਹੁਤਾ ਚਿਰ ਬਹੀਏ ਨਾ
ਘਰ ਦਾ ਨਾਂ ਭੇਤ ਜੱਗ ਜ਼ਾਹਰ ਕਰੀਏ
ਆਖੀਏ ਪਨੀਰ ਭਾਵੇਂ ਦਾਲ ਧਰੀਏ
ਆਵਦੇ ਤੋਂ ਵੱਡੇ ਨੂੰ ਨਾਂ ਧੀ ਤੋਰੀਏ
ਹੋਜੇ ਬੱਗੀ ਦਾਹੜੀ ਨਾ ਠਰਕ ਭੋਰੀਏ
ਸਫਰ ਦੇ ਵਿੱਚ ਕਦੇ ਬਹੁਤਾ ਖਾਈਏ ਨਾ
ਨਿੱਤ ਸਹੁਰੇ ਜਾਕੇ ਕਦਰ ਘਟਾਈਏ ਨਾ
ਔਲਾਦ ਦਾ ਨਾ ਮਿਹਣਾ ਦਈਏ ਕਦੇ ਬਾਂਝ ਨੂੰ
ਚੁਗਲੀ ਤੇ ਸ਼ੱਕ ਤੋੜ ਦਿੰਦੇ ਸਾਂਝ ਨੂੰ
ਸ਼ਾਬਾਸ਼ੇ ਨਾ ਬਹੁਤੀ ਕਦੇ ਦਈਏ ਪੁੱਤ ਨੂੰ
ਅਣਕੱਜਾ ਰੱਖੀਏ ਕਦੇ ਨਾ ਦੁੱਧ ਨੂੰ
ਸੋਗ ਵੇਲੇ ਕੱਢੀਏ ਨਾ ਬਹੁਤਾ ਟੌਹਰ ਨੂੰ
ਏਹਨਾਂ ਗੱਲਾਂ ਉੱਤੇ ਕਰੀਂ ਗੌਰ ਤੂੰ
8 ਗੱਲਾਂ 8 ਗੱਲਾਂ ਨੂੰ ਜਵਾਂ ਖਤਮ ਕਰ ਦਿੰਦੀਆ ਨੇ
(1) ਮਾਫੀ <> ਗਲਤੀ ਨੂੰ
(2) ਦੁੱਖ <> ਜਿੰਦਗੀ ਨੂੰ
(3) ਗੁੱਸਾ <> ਰਿਸ਼ਤੇ ਨੂੰ
(4) ਝੂਠ <> ਵਿਸ਼ਵਾਸ਼ ਨੂੰ
(5) ਸਾਥ <> ਗਮ ਨੂੰ
(6) ਧੋਖਾ <> ਪਿਆਰ ਨੂੰ
(7) ਫੇਸਬੁੱਕ<> ਕੈਰੀਅਰ ਨੂੰ
(8) ਵਟਸਅੱਪ<> ਟਾਇਮ ਨੂੰ
ਵਟਸਅੱਪ ਇਕ ਮਸਤੀ ਹੈ
ਕਾਲ ਤੋ ਸਸਤੀ ਹੈ
ਨੀਂਦ ਨੂੰ ਉਡਾਉਦੀ ਹੈ
ਖੂਨ ਨੂੰ ਵਦਾਉਦੀ ਹੈ
ਦਿਮਾਗ ਨੂੰ ਪਕਾਉਦੀ ਹੈ
ਪਰ ਕੁਸ਼ ਵੀ ਹੋਵੇ
ਇਕ ਦੂਸਰੇ ਦੀ ਯਾਦ ਦਿਲਾਉਦੀ ਹੈ
ਇਹ ਮੈਸਜ ਸੋਚ ਸਮਜ ਕੇ ਪੜਨਾ
(3) ਚੀਜਾਂ ਜਿੰਦਗੀ ਚ 1 ਵਾਰ ਮਿਲਦੀਆਂ ਨੇ
1 ਮਾਤਾ - ਪਿਤਾ
2 ਵਕਤ
3 ਦੋਸਤ
(3) ਚੀਜਾਂ ਸੋਚ ਸਮਜ ਕੇ ਉਠਾਓ
1 ਕਦਮ
2ਕਸਮ
3 ਕਲਮ
(3) ਚੀਜਾਂ ਸੋਚ ਕੇ ਕਰੋ
1 ਪਿਆਰ
2 ਗੱਲ
3 ਫੈਸਲਾ
(3) ਚੀਜਾਂ ਕਿਸੇ ਦਾ ਇੰਤਜਾਰ ਨਹੀ ਕਰਦੀਆ
1ਮੌਤ
2ਸਮਾਂ
3 ਉਮਰ
(3) ਚੀਜਾਂ ਛੋਟੀਆਂ ਨਹੀ ਹੁਦੀਆ
1 ਕਰਜ
2 ਫਰਜ
3 ਰਿਸ਼ਤਾ
(3) ਚੀਜਾਂ ਹਮੇਸ਼ਾ ਦੁੱਖ ਦਿਦੀਆ ਨੇ
1ਧੋਖਾ
2 ਗਰੀਬੀ
3 ਯਾਦ
(3) ਚੀਜਾਂ ਤੋਂ ਹਮੇਸ਼ਾ ਤੁਸੀਂ ਖੁਸ਼ ਰਹੋਗੇ
1 ਪਰਮਾਤਮਾ
2 ਘਰ ਪਰਿਵਾਰ
3 ਦੋਸਤੀ
---ਇਹ ਮੈਸਜ ਦਿੱਲ ਖੋਲ ਕੇ ਅੱਗੇ ਭੇਜੋ---
ਤੁਸੀ ਬਹੁਤ ਚੰਗੇ ਹੋ
ਅੱਜ ਚੰਗੇ ਲੋਕਾਂ ਦਾ ਦਿਨ ਹੈ