Saturday, February 14, 2015

ਕੁੱਝ ਗੱਲਾਂ ਮੇਰੀਆਂ ਤੇ ਓਹਦੀਆਂ

0

ਓਹ ਕਹਿੰਦੀ, ਕੀ ਗੱਲ, ਹੁਣ ਨਾ ਮੈਨੂੰ ਟੋਕਦਾ ਤੂੰ…ਮੈਨੂੰ ਮਨ-
ਮਰਜੀ ਕਰਨੋਂ ਨਾ ਰੋਕਦਾ ਤੂੰ.
ਮੈਂ ਕਿਹਾ…. ਮੈਂ ਆਪਣੀ ਚੀਜ ਤੇ ਹੱਕ ਜਤਾਉਂਦਾ ਹਾਂ….
ਤੂੰ ਮੇਰੀ ਹੈ ਈ ਨੀ….ਤਾਂ ਮੈਂ ਪਰਾਈ ਚੀਜ ਤੇ ਹੱਕ ਜਤਾਕੇ ਕੀ ਲੈਣਾ….
ਓਹ ਕਹਿੰਦੀ, ਕੀ ਗੱਲ, ਹੁਣ ਰਾਹ ਚ ਮੈਨੂੰ ਖੜਾਉਂਦਾ ਨਾ…ਨੈਣਾਂ ਨਾਲ
ਨੈਣ ਤੂੰ ਮਿਲਾਉਂਦਾ ਨਾ.
ਮੈਂ ਕਿਹਾ….ਮੇਰੀ ਧਰਤੀ ਦੀ ਧੂੜ ਨਾਲ ਯਾਰੀ ਆ….
ਤੂੰ ਅਸਮਾਨ ਚ ਉੱਡਦਾ ਚਕਰਵਾਤ ਏ….ਵਗਦੀ ਹਨੇਰੀ ਨੂੰ ਖੜਾਕੇ ਮੈਂ
ਕੀ ਲੈਣਾ….
ਓਹ ਕਹਿੰਦੀ, ਕੀ ਗੱਲ, ਹੁਣ ਤੂੰ ਮੈਨੂੰ ਚਾਹੁੰਦਾ ਨਾ…ਹੁਣ ਖ਼ਾਬ ਮੇਰੇ
ਸਜਾਉਂਦਾ ਨਾ.
ਮੈਂ ਕਿਹਾ….ਮੈਂ ਔਕਾਤ ਚ ਰਹਿੰਦਾ ਹਾਂ….
ਮੈਂ ਸੱਚ ਹੋਣ ਆਲੇ ਸੁਪਨੇ ਸਜਾਉਂਦਾ ਹਾਂ….ਟੁੱਟਣ ਆਲੇ ਸਪਨੇ ਸਜਾਕੇ
ਮੈਂ
ਕੀ ਲੈਣਾ….
ਓਹ ਕਹਿੰਦੀ, ਕੀ ਗੱਲ, ਅੱਜ ਕੱਲ ਯਾਦ ਈ ਨੀ ਕਰਦਾ…ਨਾ ਫੋਨ
ਨਾ ਮੈਸੇਜ ਕਰਦਾ.
ਮੈਂ ਕਿਹਾ….ਅਸੀਂ ਸਬ ਦੇ ਦੁੱਖਾਂ ਦੇ ਸਾਂਝੀ ਹਾਂ….
ਤੂੰ ਗੈਰਾਂ ਨਾਲ ਖੁਸ਼ ਹਾਂ….ਤਾਂ ਮੈਂ ਤੇਰੀ ਹਸਦੀ ਵਸਦੀ ਜ਼ਿੰਦਗੀ ਚ ਆਕੇ
ਕੀ ਲੈਣਾ….Rana chahal
By. Www.loveshyari.wordpress.com

0 comments:

Post a Comment