Sunday, February 15, 2015

........ਲੋਕ ਤੱਥ....

0

ਧੁਰੋਂ ਬਣੇ ਰਿਸ਼ਤੇ ਨਾ ਦੁਰਕਾਰ ਛੱਡੀਏ
ਦਾਜ ਲਈ ਮਿੱਤਰੋ ਨਾ ਮੂੰਹ ਅੱਡੀਏ

ਨਾ ਬੁਰਾ ਕਦੇ ਸੋਚੀਏ ਗਵਾਂਢੀ ਬਣਕੇ
ਲੋਕੋ ਆਕੜ ਵਿਖਾਈਏ ਨਾ ਪੁੱਤ ਜਣਕੇ
ਧੀ ਤਾਈਂ ਕਿਸੇ ਨੂੰ ਨਾ ਗਾਲ੍ਹ ਕੱਡੀਏ
ਦਾਜ ਲਈ ਮਿੱਤਰੋ ਨਾ ਮੂੰਹ ਅੱਡੀਏ

ਮਾੜੇ ਉੱਤੇ ਰੋਬ੍ਹ ਬਹੁਤਾ ਨਾਹੀ ਜਮਾਈਂ ਦਾ
ਜਣੇ-ਖਣੇ ਨਾਲ ਨਹੀਓ ਆਢਾ ਲਾਈਂ ਦਾ
ਜਿੱਤ ਲਈਏ ਜੱਗ ਗੁੱਸਾ ਮਾਰ ਛੱਡੀਏ
ਦਾਜ ਲਈ ਮਿੱਤਰੋ ਨਾ ਮੂੰਹ ਅੱਡੀਏ

' -Jot-' ਵੇ ਸੱਚ ਤੋਂ ਨਾ ਡੋਲੀਏ
ਸੱਥ ਚ ਖਲੋ-ਕੇ ਨਾ ਬਈਂ ਉੱਚਾ ਬੋਲੀਏ
ਹੱਥੀ ਲਾਕੇ ਬੂਟਾ ਨਾ ਜੜਾ ਚੋਂ ਵੱਡੀਏ
ਦਾਜ ਲਈ ਮਿੱਤਰੋ ਨਾ ਮੂੰਹ ਅੱਡੀਏ

0 comments:

Post a Comment